ਬਲਾਤਕਾਰ ਅਤੇ ਜਿਨਸੀ ਹਮਲੇ ਦੇ ਬਾਅਦ ਮਦਦ
ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ ਮੁਫਤ ਅਤੇ ਗੁਪਤ ਸਲਾਹ ਲਈ 0117 342 6999 ‘ਤੇ ਕਾਲ ਕਰੋ
ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ‘ਤੇ ਹਮਲਾ ਕਦੋਂ ਹੋਇਆ ਸੀ, ਇਹ ਕਿੱਥੇ ਹੋਇਆ ਜਾਂ ਇਹ ਕਿਸ ਨੇ ਕੀਤਾ ਸੀ – ਅਸੀਂ ਤੁਹਾਡੀ ਗੱਲ ਸੁਣਾਂਗੇ ਅਤੇ ਤੁਹਾਡੇ ਦੁਆਰਾ ਚੁਣੀ ਗਈ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਤੁਹਾਨੂੰ ਆਪਣਾ ਨਾਂ ਜਾਂ ਪਤਾ ਸਾਨੂੰ ਦੇਣ ਦੀ ਲੋੜ ਨਹੀਂ ਹੁੰਦੀ।
ਜਿਨਸੀ ਹਮਲਾ ਅਤੇ ਬਲਾਤਕਾਰ ਕਿਸੇ ਵੀ ਸਮੇਂ ਕਿਸੇ ਦੇ ਨਾਲ ਵੀ ਹੋ ਸਕਦੇ ਹਨ।
- ਇਹ ਮਰਦਾਂ, ਔਰਤਾਂ ਅਤੇ ਬੱਚਿਆਂ ਨਾਲ ਹੋ ਸਕਦੇ ਹਨ।
- ਹੋ ਸਕਦਾ ਹੈ ਕਿ ਤੁਹਾਨੂੰ ਚੋਟ ਪਹੁੰਚਾਉਣ ਵਾਲਾ ਵਿਅਕਤੀ ਕੋਈ ਅਜਨਬੀ, ਤੁਹਾਡਾ ਸਾਥੀ, ਕੋਈ ਰਿਸ਼ਤੇਦਾਰ ਜਾਂ ਕੋਈ ਅਜਿਹਾ ਵਿਅਕਤੀ ਹੋ ਸਕਦਾ ਹੈ ਜਿਸ ਨੂੰ ਤੁਸੀਂ ਦੋਸਤ ਸਮਝਦੇ ਸੀ।
- ਬਲਾਤਕਾਰ ਅਤੇ ਜਿਨਸੀ ਹਮਲੇ ਘਰ ਵਿੱਚ, ਘਰ ਤੋਂ ਬਾਹਰ ਜਾਂ ਕਿਸੇ ਜਨਤਕ ਇਮਾਰਤ ਵਿੱਚ ਹੋ ਸਕਦੇ ਹਨ।
- ਬਲਾਤਕਾਰ ਜਾਂ ਜਿਨਸੀ ਹਮਲੇ ਦੇ ਕਾਰਨ ਤੁਸੀਂ ਉਲਝਣ ਵਿੱਚ, ਸ਼ਰਮਿੰਦਾ ਅਤੇ ਡਰੇ ਹੋਏ ਮਹਿਸੂਸ ਕਰ ਸਕਦੇ ਹੋ।
ਬ੍ਰਿਜ ਵਿਖੇ ਅਸੀਂ ਜਾਣਦੇ ਹਾਂ ਕਿ ਹਰੇਕ ਵਿਅਕਤੀ ਦਾ ਤਜਰਬਾ ਵੱਖਰਾ ਹੁੰਦਾ ਹੈ। ਅਸੀਂ ਤੁਹਾਡੀ ਗੱਲ ਸੁਣਾਂਗੇ ਅਤੇ ਉਸ ਮਦਦ ਦੀ ਵਿਆਖਿਆ ਕਰਾਂਗੇ ਜੋ ਅਸੀਂ ਤੁਹਾਨੂੰ ਪੇਸ਼ ਕਰ ਸਕਦੇ ਹਾਂ। ਇਸ ਵਿੱਚ ਸ਼ਾਮਲ ਹਨ:
- ਡਾਕਟਰੀ ਦੇਖਭਾਲ
- ਇਮਰਜੇਂਸੀ ਗਰਭ-ਨਿਰੋਧ
- ਭਾਵਨਾਤਮਕ ਸਮਰਥਨ
- ਸਲਾਹ-ਮਸ਼ਵਰਾ
- ਫੋਰੈਂਸਿਕ ਮੁਆਇਨੇ – ਇਹ ਮੁਆਇਨਾ ਉਸ ਸਬੂਤ ਨੂੰ ਲੱਭਣ ਲਈ ਹੁੰਦਾ ਹੈ ਜੋ ਪੁਲਿਸ ਦੀ ਜਾਂਚ-ਪੜਤਾਲ ਵਿੱਚ ਮਦਦ ਕਰ ਸਕਦਾ ਹੈ।
ਜੇ ਤੁਸੀਂ ਪੁਲਿਸ ਨੂੰ ਕਾਲ ਕਰਕੇ ਉਹਨਾਂ ਨੂੰ ਦੱਸਦੇ ਹੋ ਕਿ ਤੁਹਾਡੇ ਨਾਲ ਬਲਾਤਕਾਰ ਜਾਂ ਜਿਨਸੀ ਹਮਲਾ ਹੋਇਆ ਹੈ ਤਾਂ ਉਹ ਤੁਹਾਨੂੰ ਮੁਆਇਨੇ ਲਈ ਬ੍ਰਿਜ ਵਿਖੇ ਲਿਆਉਣ ਦੀ ਪੇਸ਼ਕਸ਼ ਕਰ ਸਕਦੇ ਹਨ। ਜੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਹੋ ਕਿ ਕੀ ਤੁਸੀਂ ਪੁਲਿਸ ਨੂੰ ਦੱਸਣਾ ਚਾਹੁੰਦੇ ਹੋ ਜਾਂ ਨਹੀਂ, ਤਾਂ ਤੁਸੀਂ ਬ੍ਰਿਜ ਵਿਖੇ ਮੁਆਇਨਾ ਕਰਵਾ ਸਕਦੇ ਹੋ ਅਤੇ ਅਸੀਂ ਨਮੂਨੇ ਰੱਖ ਲਵਾਂਗੇ। ਜੇ ਤੁਸੀਂ ਭਵਿੱਖ ਵਿੱਚ ਪੁਲਿਸ ਨੂੰ ਦੱਸਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਸਬੂਤ ਸਾਡੇ ਕੋਲ ਹੈ ਅਤੇ ਉਹ ਆਪਣੀ ਜਾਂਚ-ਪੜਤਾਲ ਵਿੱਚ ਮਦਦ ਲਈ ਇਸ ਨੂੰ ਸਾਡੇ ਤੋਂ ਲੈ ਲੈਣਗੇ।
ਅਸੀਂ ਪੰਜਾਬੀ ਵਿੱਚ ਦੁਭਾਸ਼ੀਆ ਮੁਹੱਈਆ ਕਰ ਸਕਦੇ ਹਾਂ।
ਤੁਸੀਂ ਕਿਸੇ ਦੋਸਤ, ਪਰਿਵਾਰ ਦੇ ਮੈਂਬਰ ਜਾਂ ਆਪਣੇ ਭਰੋਸੇ ਦੇ ਕਿਸੇ ਹੋਰ ਵਿਅਕਤੀ ਨੂੰ ਆਪਣੀ ਸਹਾਇਤਾ ਲਈ ਬ੍ਰਿਜ ਵਿਖੇ ਲਿਆ ਸਕਦੇ ਹੋ।
ਸਾਡੀ ਵੈੱਬਸਾਈਟ www.thebridgecanhelp.org ਹੈ।